ਵੱਡੇ ਹੋਣ ਦੇ ਨਾਲ-ਨਾਲ ਨੌਕਰੀ ਦਾ ਬੋਝ ਤੇ ਆਪਣੀ ਮਨ ਪਸੰਦ ਦੀ ਨੌਕਰੀ ਪਾਉਣ ਲਈ ਇੱਕ ਸ਼ਹਿਰੋ ਦੂਜੇ ਜਾਣਾ ਆਮ ਗੱਲ ਹੈ। ਰੋਜ਼ ਕਿੰਨੀ ਹੀ ਗਿਣਤੀ ਵਿੱਚ ਦੁਨੀਆ ਕੰਮ ਧੰਦੇ ਕਰਕੇ ਇੱਕ ਥਾਂ ਤੋ ਦੂਸਰੀ ਥਾਂ ਸਫਰ ਕਰਦੀ ਹੈ। ਕਈਆ ਨੂੰ ਤਾਂ ਦੂਸਰੇ ਸ਼ਹਿਰ ਜਾ ਕੇ ਵੱਸਣਾ ਹੀ ਪੈਦਾ ਹੈ। ਕੁੱਝ ਇਸ ਤਰਾਂ ਦਾ ਹਾਲ ਮੇਰਾ ਵੀ ਹੈ। ਸ਼ਹਿਰ ਜਲੰਧਰ ਦੀ ਨਮਯਾ ਰਹਿੰਦੀ ਚੰਡੀਗੜ ਸੀ, ਕਿਉੰਕਿ ਸਵਾਲ ਉਸਦੀ ਨੌਕਰੀ ਦਾ ਸੀ। ਐਤਵਾਰ ਨੂੰ ਕੰਮ ਮੁਕਾ ਕੇ ਸ਼ਾਮ ਨੂੰ 6-7 ਵਜੇ ਚੱਲਣ ਤੇ ਸੋਮਵਾਰ ਕੁੱਝ ਸਮਾਂ ਆਪਣੇ ਘਰ ਬੀਤਾ ਕੇ ਮੁੜ 6-7 ਵਜੇ ਹੀ ਆਪਣੀ ਮਾਂ ਤੋ ਦੂਰ ਚੱਲੇ ਜਾਣਾ। ਨਮਯਾ ਦੇ ਘਰ ਇੱਕਲੀ ਮਾਂ ਰੋਸ਼ਨੀ ਸੀ, ਜਿਸਨੇ ਉਸਨੂੰ ਪਾਲਿਆ ਸੀ। ਨਮਯਾ ਕਈ ਵਾਰ ਆਪਣੀ ਮਾਂ ਨੂੰ ਕਹਿੰਦੀ ਵੀ ਸੀ ਕਿ ਉਸਦੇ ਨਾਲ ਚੰਡੀਗੜ ਹੀ ਰਹਿ ਲੈਣ ਪਰ ਹਰ ਵਾਰੀ ਉਹਨਾਂ ਦਾ ਇੱਕ ਹੀ ਜਵਾਬ ਹੁੰਦਾ “ਮੈਨੂੰ ਤਾ ਇੱਥੇ ਜਲੰਧਰ ਵਿੱਚ ਹੀ ਰੌਣਕ ਲੱਭਦੀ ਹੈ””। ਚੰਡੀਗੜ ਵਿੱਚ ਜਿਆਦਾ ਲੋਕ ਤੇ ਸਹੂਲਤਾਂ ਹੋਣਗੀਆ ਪਰ ਫਿਰ ਵੀ ਉਹ ਉਜੜਿਆ ਸ਼ਹਿਰ ਆ। ਮੈ ਇੱਥੇ ਰੋਜ਼ ਕਿੰਨੇ ਲੋਕਾਂ ਨੂੰ ਮਿਲਦੀ ਆ, ਆਸ ਪਾਸ ਦਿਆ ਨਾਲ ਗੱਲਾਂ ਵੀ ਕਰਦੀ ਆ, ਸਿਲਾਈ ਕਢਾਈ ਕਰਦੀ ਆ, ਮੇਰਾ ਸਮਾਂ ਬੀਤ ਜਾਂਦਾ ਹੈ। ਉੱਥੇ ਜਾ ਕੇ ਤਾਂ ਮੇਰਾ ਦਿਨ ਹੀ ਨਹੀਂ ਲੰਘਦਾ “। ਗੱਲ ਵੀ ਸਹੀ ਸੀ। ਜਦੋ ਇੱਕ-ਦੋ ਵਾਰ ਰੋਸ਼ਨੀ ਨਮਯਾ ਕੋਲ ਰਹਿਣ ਗਈ ਸੀ ਤਾ ਨਮਯਾ ਤਾਂ ਨੌਕਰੀ ਤੇ ਚੱਲੀ ਜਾਂਦੀ ਸੀ ,ਉਹ ਪਿੱਛੇ ਇਕੱਲੇ ਹੀ ਘਰ ਦੀਆਂ ਦੀਵਾਰਾ ਨਾਲ ਸਮਾਂ ਕੱਢਦੀ।
ਇਸ ਵਾਰ ਤਿੰਨ ਚਾਰ ਮਹੀਨੇ ਹੋ ਗਏ ਪਰ ਨਮਯਾ ਕੋਲੋ ਘਰ ਨਾ ਜਾ ਹੋਇਆ। ਕਦੇ ਕੋਈ ਕੰਮ ‘ਤੇ ਕਦੇ ਕੋਈ ਅਤੇ ਘਰ ਜਾਣ ਦੀ ਯੋਜਨਾ ਅਗਲੇ ਹਫਤੇ ਤੱਕ ਛੱਡ ਦਿੱਤੀ ਜਾਂਦੀ। ਇੱਕ ਸ਼ਨੀਵਾਰ ਸ਼ਾਮ ਨੂੰ ਜਦੋਂ ਘਰ ਆਈ ਤਾਂ ਬਹੁਤ ਪਰੇਸ਼ਨ ਸੀ। ਕੁੱਝ ਤਾਂ ਕੰਮ ਦੀ ਥਕਾਨ ਸੀ ਤੇ ਕੁੱਝ ਅਫਸਰਾਂ ਵੱਲੋਂ ਮਿਲੀਆਂ ਝਿੜਕਾਂ ਸੀ। ਜਿੰਨਾ ਮਰਜ਼ੀ ਕੰਮ ਕਰਲੋ ਪਰ ਅਫਸਰ ਤਾਂ ਅਫਸਰ ਹੈ। ਉਹਨਾਂ ਨੂੰ ਹੱਕ ਹੈ, ਸਾਨੂੰ ਸਾਡੀ ਗਲਤੀ ਤੇ ਡਾਂਟਣ ਦਾ। ਦਿਮਾਗ ਇੰਨਾ ਉਲਝਿਆ ਹੋਇਆ ਸੀ, ਪਤਾ ਨਹੀ ਸੀ ਲੱਗ ਰਿਹਾ ਕਿ ਕੀ ਕਰੇ। ਕੁੱਝ ਨਹੀ ਸੋਚਿਆ ਤੇ ਆਪਣੇ ਬਸਤੇ ਵਿੱਚ ਦੋ ਜੋੜੀ ਕੱਪੜੇ ਪਾਏ ਤੇ ਨਮਯਾ ਘਰ ਨੂੰ ਤੁਰ ਪਈ । ਚਿੰਤਾ, ਸਮੱਸਿਆਵਾਂ ਤੇ ਆਪਣੇ ਇੱਕ ਬਸਤੇ ਨੂੰ ਲੈ ਕੇ ਬੱਸ ਵਿੱਚ ਬੈਠ ਗਈ। ਪਤਾ ਨਹੀ ਕਦੋ ਬਾਰੀ ਵਿੱਚੋ ਬਾਹਰ ਢੱਲਦੇ ਸੂਰਜ ਨੂੰ ਦੇਖਿਆ ਉਸਦਿਆਂ ਅੱਖਾਂ ਨੀਦ ਕੋਲ ਚੱਲੀਆਂ ਗਈਆਂ। ਬਸ ਦੀ ਹਿਲ-ਜੁਲ ਤੇ ਝਟਕਿਆਂ ਵਿੱਚ ਉਸਦੇ ਅੱਧ ਸੁੱਤੇ ਜਿਹੇ ਸਰੀਰ ਨੂੰ ਅਚਾਨਕ ਕੰਬਣੀ ਜਿਹੀ ਮਹਿਸੂਸ ਹੋਈ। ਅੱਖ ਖੋਲੀ ਤੇ ਸੀਟ ਤੇ ਸੁੱਟੇ ਸਿਰ ਨੂੰ ਚੁੱਕਿਆਂ ਤਾਂ ਦੇਖਿਆ ਮਾਂ ਦਾ ਫੋਨ ਆ ਰਿਹਾ ਸੀ। ਨਮਯਾ ਨੂੰ ਯਾਦ ਆਇਆ ਕਿ ਉਸਨੇ ਤਾਂ ਮੰਮੀ ਨੂੰ ਦੱਸਿਆ ਹੀ ਨਹੀੰ ਕਿ ਉਹ ਆ ਰਹੀ ਆ। ਜਦੋ ਫੋਨ ਚੁੱਕਿਆ ਤਾਂ ਮਾਂ ਦੇ ਪਹਿਲੇ ਸ਼ਬਦ ਇਹੀ ਸੀ “ਧੀਏ ਆ ਕੇ ਮਿਲ ਹੀ ਜਾ””। ਇਹ ਸੁਣ ਕੇ ਨਮਯਾ ਚੁੱਪ ਕਰ ਗਈ ‘’ਤੇ ਸੋਚਿਆ ਕਿ ਅੱਜ ਕੁੱਝ ਨਹੀ ਦੱਸਣਾ। ਅੱਜ ਸਿੱਧਾ ਮਿਲਾਂਗੀ। ਉਸਨੇ ਗੱਲ ਦਾ ਗੋਲ-ਮੋਲ ਜਵਾਬ ਦਿੱਤਾ ਤੇ ਫੋਨ ਰੱਖ ਦਿੱਤਾ। ਹੁਣ ਉਸਦੀਆਂ ਚਿੰਤਾਵਾਂ ਖਤਮ ਹੋਣੀਆਂ ਸ਼ੁਰੂ ਹੋ ਗਈਆ, ਬੁੱਲਾਂ ਤੇ ਮੁਸਕਾਨ ਫੈਲਣੀ ਸ਼ੁਰੂ ਹੋ ਗਈ ਤੇ ਸਮਾਂ ਬੀਤਣ ਨਾਲ ਠੰਢੀ ਹੋਈ ਹਵਾ ਦਾ ਅਹਿਸਾਸ ਹੀ ਬਦਲ ਗਿਆ। ਹਵਾ ਦਾ ਮਿਜ਼ਾਜ਼ ਬਦਲਣ ਦਾ ਇੱਕ ਹੋਰ ਕਾਰਣ ਸੀ,ਜਿਉਂ –ਜਿਉਂ ਬੱਸ ਅੱਗੇ ਜਾ ਰਹੀ ਸੀ ਤਿਉਂ ਤਿਉਂ ਉਸਦੇ ਸ਼ਹਿਰ ਦੀ ਖੂਸ਼ਬੂ ਵੀ ਆਉਣੀ ਸ਼ੁਰੂ ਹੋ ਗਈ ਸੀ। ਪਰ ਹਾਲੇ ਵੀ ਦਿਮਾਗ ਵਿੱਚ ਸਾਰੇ ਦਿਨ ਦੀ ਅਫ਼ਸਰਾਂ ਨਾਲ ਹੋਈ ਖਿੱਟ-ਪਿੱਟ ਸੀ। ਅਖੀਰ ਕਰੀਬ ਨੌਂ ਵਜੇ ਘਰ ਪਹੁੰਚੀ । ਜਾਦਿਆਂ ਨੂੰ ਝੁੱਰੀਆਂ ਵਾਲੇ ਹੱਥਾਂ ਨਾਲ ਸਵੈਟਰ ਬੁਣਦੀ ਮਾਂ ਦੀਆ ਅੱਖਾਂ ਖੁਸ਼ੀ ਨਾਲ ਭਰ ਆਈਆਂ। ਨਮਯਾ ਨੂੰ ਗੱਲ ਨਾਲ ਲਾਇਆ ਤੇ ਉਸਦੀਆ ਸਾਰੀਆਂ ਸਮੱਸਿਆਵਾਂ ਮੁੱਕ ਗਈਆਂ। ਬਸ ਫਿਰ ਕੀ ਮਾਵਾਂ-ਧੀਆਂ ਨੇ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਭਾਵੇ ਉਹਨਾਂ ਨੂੰ ਨਮਯਾ ਦੇ ਆਉਣ ਬਾਰੇ ਨਹੀੰ ਸੀ ਪਤਾ ਪਰ ਫਿਰ ਵੀ ਅੱਜ ਸ਼ਬਜੀ ਉਹੀ ਬਣੀ ਸੀ, ਜਿਹੜੀ ਨਮਯਾ ਦੀ ਮਨ-ਪਸੰਦ ਸੀ। ਸਾਰੀ ਰਾਤ ਮੁੱਕ ਗਈ ਪਰ ਗੱਲਾਂ ਨਾ ਮੁੱਕੀਆਂ। ਅਗਲਾ ਸਾਰਾ ਦਿਨ ਆਰਾਮ ਕੀਤਾ ਤੇ ਸ਼ਾਮ ਨੂੰ ਤੁਰਨ ਲੱਗਿਆਂ ਕੋਈ ਨਵਾਂ ਸਵੈਟਰ ਮਿਲ ਗਿਆ, ਕੋਈ ਪਿੰਨੀਆਂ ਮਿਲ ਗਈਆਂ ਕਿਉਂਕਿ ਠੰਡ ਵੀ ਸ਼ੁਰੂ ਹੋ ਗਈ ਸੀ। ਮੁੜ ਚੰਡੀਗੜ ਆਉਣ ਵੇਲੇ ਨਮਯਾ ਕੋਲ ਇੱਕ ਦੀ ਜਗਾ ਦੋ ਬਸਤੇ, ਇੱਕ ਨਵੀਂ ਤਾਜ਼ਗੀ ਤੇ ਮਾਂ ਦਾ ਢੇਰ ਸਾਰਾ ਪਿਆਰ ਸੀ। ਪਰ ਚਿੰਤਾ ਕੋਈ ਨਹੀੰ ਸੀ। ਨਮਯਾ ਦੇ ਖਿਆਲਾਂ ਵਿੱਚ ਉਹ ਮਾਂ ਸੀ ਜਿਹੜੀ ਗੱਲ ਨਾਲ ਲਗਾ ਕੇ ਆਪਣਾ ਤੇਹ ਤੇ ਅਸ਼ੀਰਵਾਦ ਦੇ ਰਹੀ ਸੀ। ਸ਼ਾਇਦ ਚੰਡੀਗੜ ਜਾਣ ਵਾਲਾ ਸਫ਼ਰ ਹੀ ਅਸਲੀ ਮਾਂ ਕੋਲ ਵਾਪਸੀ ਸੀ ਕਿਉੰਕਿ ਨਮਯਾ ਦਾ ਧਿਆਨ ਚਾਰ ਮਹੀਨੇ ਦੀਆਂ ਸਮੱਸਿਆਵਾਂ ਨੂੰ ਇੱਕ ਦਿਨ ਵਿੱਚ ਹੀ ਖ਼ਤਮ ਕਰਨ ਵਾਲੀ ਉਸਦੀ ਮਾਂ ਵੱਲ ਸੀ।
ਅਸੀਮ ਕੁਮਾਰ (BAJMC IV Sem)

Good work aseem👍keep it up
ReplyDeleteAseem i m so proud of u brother......u have written so well yaar.....ur abilities will grow more bt this is beyond what i was expecting....God bless u yaar .....Great job
ReplyDelete